Home Sports ਪਿੰਡ ਖੇੜੀ ਗੁਰਨਾ ਵਿਚ ਕਰਵਾਇਆ ਗਿਆ ਪਹਿਲਾ ਵੌਲੀ ਬਾਲ ਟੂਰਨਾਮੈਂਟ

ਪਿੰਡ ਖੇੜੀ ਗੁਰਨਾ ਵਿਚ ਕਰਵਾਇਆ ਗਿਆ ਪਹਿਲਾ ਵੌਲੀ ਬਾਲ ਟੂਰਨਾਮੈਂਟ

7
0
SHARE

ਪਿੰਡ ਖੇੜੀ ਗੁਰਨਾ ਵਿਚ ਪਹਿਲਾ ਵੌਲੀ ਬਾਲ ਟੂਰਨਾਮੈਂਟ ਕਰਵਾਇਆ ਗਿਆ | ਇਹ ਟੂਰਨਾਮੈਂਟ ਪਿੰਡ ਖੇੜੀ ਗੁਰਨਾ ਵਿਚ gramin vikas charitable trust kheri gurna ਵਲੋਂ ਤਿਆਰ ਕੀਤੇ ਗਏ day and night stadium ਵਿਚ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਤਕਰੀਬਨ 18 ਟੀਮਾਂ ਨੇ ਹਿਸਾ ਲਿਤਾ ਖੇੜੀ ਗੁਰਨਾ ਦੀ ਟੀਮ ਵਧੀਆ  ਖੇਡ ਦੇ  ਹੋਏ ਫਾਈਨਲ ਵਿਚ ਪਹੁੰਚੀ ਜਿਸ ਵਿਚ ਖੇੜੀ ਗੁਰਨਾ ਦਾ ਮੁਕਾਬਲਾ  ਮੋਹਾਲੀ ਦੀ ਟੀਮ ਨਾਲ ਹੋਇਆ ਜਿਸ ਵਿਚ ਮੋਹਾਲੀ ਦੀ ਟੀਮ ਜੇਤੂ ਰਹੀ | ਇਸ ਟੂਰਨਾਮੈਂਟ ਵਿਚ ਸਾਰੀਆਂ ਹੀ ਟੀਮਾਂ ਨੇ ਵਧੀਆ ਪ੍ਰਦਰਸ਼ਨ ਕੀਤਾ |

ਇਹ ਟੂਰਨਾਮੈਂਟ ਦੇਰ ਰਾਤ 1 ਬਜੇ ਤਕ ਖੇਡਿਆ ਗਿਆ ਤੇ ਬਾਅਦ ਵਿਚ ਜੇਤੂ ਟੀਮਾਂ ਨੂੰ  ਗ੍ਰਾਮੀਣ ਵਿਕਾਸ ਚੈਰੀਟੇਬਲ ਟਰੱਸਟ ਖੇੜੀ ਗੁਰਨਾ ਦੇ ਮੁਖੀ ਸ਼੍ਰੀ ਕੁਲਵਿੰਦਰ ਸ਼ਰਮਾ ਨੇ ਸਨਮਾਨਿਤ ਕਰਦੇ ਹੋਏ ਕਿਹਾ ਕੇ ਇਹ ਟੂਰਨਾਮੈਂਟ ਕਰਵਾਉਣ ਪਿਛੇ ਓਹਨਾ ਦਾ ਮਕਸਦ ਅੱਜ ਦੀ ਨੌਜਵਾਨ ਪੀੜੀ ਨੂੰ ਖੇਲਾ ਪ੍ਰਤੀ ਜਾਗਰੂਕ ਕਰ ਕੇ ਨਸ਼ਿਆਂ ਤੋਂ ਦੂਰ ਰੱਖਣਾ ਹੈ |

ਇਸ ਮੌਕੇ ਤੇ ਉਹਨਾਂ ਨੇ ਆਪਣੇ ਸਹਿਯੋਗੀ ਤੇ Online ਪਰਮੋਟਰ ਸੰਦੀਪ ਮੋਦਗਿਲ, ਪ੍ਰਵੀਨ ਮੋਦਗਿਲ( creative moudgil ) ਕੋਚ ਅਮਨਦੀਪ ਸਿੰਘ, ਸਹਾਇਕ ਕੋਚ ਸੁਰਿੰਦਰ ਪੇਂਟਰ  ਕਮੇੰਟੇਟਰ ਗਗਨਦੀਪ ਸਿੰਘ, ਸਕੋਰਰ ਸੁਖਚੈਨ (ਚੈਨੀ), ਬੂਟਾ ਸਿੰਘ , ਗੁਰਪ੍ਰੀਤ ਸਿੰਘ (ਸੋਨੂ) ਪ੍ਰਦੀਪ ਕਸ਼ਿਅਪ (ਰਿੰਕੂ ), ਜਸਮੀਤ ਸਿੰਘ (ਰੋਡੀ), ਪ੍ਰਿੰਸ ਮੋਦਗਿਲ, ਹਿਮਾਂਸ਼ੂ ਮੋਦਗਿਲ , ਅਰਸ਼ ਔਜਲਾ, ਰਾਕੇਸ਼ ਕੁਮਾਰ, ਰਾਜੂ , ਲੱਭੂ , ਗੁਰਜੋਤ, ਖਾਨ ਤੇ ਪੂਰੀ ਪ੍ਰਬੰਧਕੀ ਟੀਮ ਅਤੇ ਉਚੇਚੇ ਤੋਰ ਤੇ ਪਹੁੰਚੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ |